Ahsaan Bajwa
ਅਹਿਸਾਨ ਬਾਜਵਾ

ਅਹਿਸਾਨ ਬਾਜਵਾ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਦੇ ਕਵੀ, ਖੋਜੀ ਅਤੇ ਲੇਖਕ ਹਨ । ਉਨ੍ਹਾਂ ਦੀ ਤਾਲੀਮ ਐਮ. ਏ. (ਇਕਨਾਮਿਕਸ ਅਤੇ ਪੰਜਾਬੀ) ਹੈ । ਉਨ੍ਹਾਂ ਦੀਆਂ ਹੁਣ ਤੱਕ ਛਪੀਆਂ ਕਿਤਾਬਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀ (ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ), ਸੱਯਦ ਹਾਸ਼ਿਮ ਸ਼ਾਹ (ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।